ਆਪਣੀ ਭਾਸ਼ਾ ਵਿੱਚ ਸੇਵਾਵਾਂ ਤੱਕ ਪਹੁੰਚ

ਭਾਸ਼ਾ ਤੱਕ ਪਹੁੰਚ ਦਾ ਤੁਹਾਡਾ ਅਧਿਕਾਰ

ਤੁਹਾਨੂੰ ਰਾਜ ਦੇ ਪ੍ਰੋਗਰਾਮਾਂ, ਲਾਭਾਂ, ਅਤੇ ਸੇਵਾਵਾਂ ਤੱਕ ਆਪਣੀ ਭਾਸ਼ਾ ਵਿੱਚ ਮੁਫ਼ਤ 'ਚ ਪ੍ਰਾਪਤ ਕਰਨ ਦਾ ਅਧਿਕਾਰ ਹੈ। ਤੁਸੀਂ ਦੁਭਾਸ਼ੀਆ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਦਾ ਅਨੁਵਾਦ ਉਸ ਭਾਸ਼ਾ ਵਿੱਚ ਕਰਵਾ ਸਕਦੇ ਹੋ ਜਿਸ ਨੂੰ ਤੁਸੀਂ Department of Children, Youth, and Families (DCYF) ਨਾਲ ਸੰਚਾਰ ਕਰਦੇ ਸਮੇਂ, ਰਾਜ ਦੇ ਲਾਭਾਂ ਜਾਂ ਸੇਵਾਵਾਂ ਦੀ ਬੇਨਤੀ ਕਰਦੇ ਸਮੇਂ, ਜਾਂ ਕਿਸੇ ਸਿਖਲਾਈ ਜਾਂ ਪ੍ਰੋਗਰਾਮ ਵਿੱਚ ਭਾਗ ਲੈਂਦੇ ਸਮੇਂ ਵਰਤਦੇ ਹੋ।

ਭਾਸ਼ਾ ਸੇਵਾਵਾਂ ਤੱਕ ਪਹੁੰਚ

ਭਾਸ਼ਾ ਸੇਵਾਵਾਂ ਪ੍ਰਾਪਤ ਕਰਨ ਲਈ, ਕਿਰਪਾ ਕਰਕੇ ਆਪਣੇ DCYF ਪ੍ਰਤੀਨਿਧੀ ਨਾਲ ਸਿੱਧੇ ਤੌਰ 'ਤੇ ਸੰਪਰਕ ਕਰੋ ਜਾਂ Language Access ਨੂੰ dcyf.languageaccess@dcyf.wa.gov 'ਤੇ ਈਮੇਲ ਕਰੋ। 

ਹੋਰ ਸਹਾਇਕ ਸਰੋਤ

ਬਾਲ ਦੁਰਵਿਵਹਾਰ ਜਾਂ ਅਣਗਹਿਲੀ ਦੀ ਰਿਪੋਰਟ ਕਰੋ

1-866-363-4276

ਦੁਰਵਿਵਹਾਰ, ਅਣਗਹਿਲੀ, ਗੈਰ-ਲਾਇਸੰਸਸ਼ੁਦਾ ਬਾਲ ਦੇਖਭਾਲ ਅਤੇ ਬਾਲ ਦੇਖਭਾਲ ਸਬੰਧੀ ਚਿੰਤਾਵਾਂ ਦੀ ਰਿਪੋਰਟ ਕਰਨ ਲਈ, ਇੱਕ ਓਪਰੇਟਰ ਤੁਹਾਡੀ ਗੱਲ ਇੱਕ ਦੁਭਾਸ਼ੀਏ ਨਾਲ ਜਕਰਵਾ ਸਕਦਾ ਹੈ ਜੋ ਤੁਹਾਡੀ ਭਾਸ਼ਾ ਬੋਲਦਾ ਹੈ।

Constituent Relations

ConstRelations@dcyf.wa.gov | 1-800-723-4831 | 360-902-8060

Constituent Relations ਸੰਬੰਧਿਤ ਮਾਮਲੇ ਬਾਲ ਸੁਰੱਖਿਆ ਅਤੇ ਬਾਲ ਭਲਾਈ ਕੇਸਾਂ, ਫੋਸਟਰ ਹੋਮ ਅਤੇ ਬਾਲ ਦੇਖਭਾਲ ਲਾਇਸੰਸਿੰਗ, ਬਾਲ ਦੇਖਭਾਲ ਪ੍ਰੋਗਰਾਮਾਂ, ਅਤੇ ਕਿਸ਼ੋਰ ਪੁਨਰਵਾਸ ਸੇਵਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਦੇ ਹੱਲ ਲਈ ਇੱਕ ਨਿਰਪੱਖ ਅਤੇ ਸਨਮਾਨਜਨਕ ਪ੍ਰਕਿਰਿਆ ਪ੍ਰਦਾਨ ਕਰਦੇ ਹਨ।

DCYF ਕੇਂਦਰੀ ਸੰਪਰਕ ਲਾਈਨ

1-866-363-4276

DCYF ਕੋਲ ਪਰਿਵਾਰਾਂ ਲਈ ਕਈ ਸਰੋਤ ਹਨ। ਤੁਸੀਂ ਉਨ੍ਹਾਂ ਵਿੱਚੋਂ ਕੁਝ ਤੱਕ ਟੋਲ-ਫ਼੍ਰੀ ਸੰਪਰਕ ਲਾਈਨ 'ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇੱਕ ਓਪਰੇਟਰ ਤੁਹਾਡੀ ਗੱਲ ਇੱਕ ਦੁਭਾਸ਼ੀਏ ਨਾਲ ਜਕਰਵਾ ਸਕਦਾ ਹੈ ਜੋ ਤੁਹਾਡੀ ਭਾਸ਼ਾ ਬੋਲਦਾ ਹੈ। 

ਸੇਵਾਵਾਂ ਵਿੱਚ ਸ਼ਾਮਲ ਹਨ: 

  1. 0 ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਲਈ ਸ਼ੁਰੂਆਤੀ ਦਖਲਅੰਦਾਜ਼ੀ ਸੇਵਾਵਾਂ।
  2. ਰਾਜ ਪੱਧਰੀ ਸਮਰਥਨ, ਸਿੱਖਿਆ, ਅਤੇ ਲੀਡਰਸ਼ਿਪ ਪ੍ਰੋਗਰਾਮ।
  3. ਸੁਰੱਖਿਅਤ ਅਤੇ ਕਿਫ਼ਾਾਇਤੀ ਬਾਲ ਦੇਖਭਾਲ ਲੱਭਣ ਵਿੱਚ ਮਦਦ।
  4. ਘਰੇਲੂ ਮੁਲਾਕਾਤਾਂ, ਭਾਈਚਾਰਕ ਸੰਪਰਕ, ਅਤੇ ਵਿੱਤੀ ਸਹਾਇਤਾ।
  5. ਸਥਾਨਕ ਸਮਾਜਿਕ ਸੇਵਾਵਾਂ ਅਤੇ ਸਹਾਇਤਾ ਲਈ ਸਿਫ਼ਾਰਸ਼ਾਂ।

ਵਿਤਕਰੇ ਦੀ ਸ਼ਿਕਾਇਤ ਦਰਜ ਕਰੋ

ਕਿਰਪਾ ਕਰਕੇ DCYF ਸੇਵਾ ਪਹੁੰਚ ਅਤੇ ਨਾਗਰਿਕ ਅਧਿਕਾਰ ਸੰਬੰਧੀ ਸ਼ਿਕਾਇਤ ਫਾਰਮ ਭਰੋ, ਜੇਕਰ ਤੁਹਾਨੂੰ ਅਪਾਹਜ ਅਮਰੀਕੀ ਐਕਟ (Americans with Disabilities Act), ਪੁਨਰਵਾਸ ਐਕਟ (Rehabilitation Act) ਦੀ ਧਾਰਾ 504, ਨਾਗਰਿਕ ਅਧਿਕਾਰ ਐਕਟ (Civil Rights Act) ਦਾ ਟਾਈਟਲ VI, ਭਾਸ਼ਾ ਪਹੁੰਚ, ਜਾਂ ਸੁਰੱਖਿਅਤ ਸ਼੍ਰੇਣੀ ਭੇਦਭਾਵ ਸੰਬੰਧੀ ਸ਼ਿਕਾਇਤਾਂ ਹਨ।